Windows 7 ਭਾਸ਼ਾ ਇੰਟਰਫੇਸ ਪੈਕ
Windows 7 ਭਾਸ਼ਾ ਇੰਟਰਫੇਸ ਪੈਕ (LIP) Windows 7 ਦੇ ਬਹੁਤ ਵਿਆਪਕ ਰੂਪ ਵਿੱਚ ਉਪਯੋਗ ਕੀਤੇ ਜਾਂਦੇ ਖੇਤਰਾਂ ਦਾ ਇੱਕ ਅੰਸ਼ਕ ਲੋਕੇਲਾਈਜ਼ਡ ਉਪਭੋਗਤਾ ਇੰਟਰਫੇਸ ਪ੍ਰਦਾਨ ਕਰਦਾ ਹੈ।
ਮਹੱਤਵਪੂਰਨ! ਹੇਠਾਂ ਇੱਕ ਭਾਸ਼ਾ ਦੀ ਚੋਣ ਕਰਨ ਨਾਲ ਸੰਪੂਰਨ ਪੰਨੇ ਦੀ ਸਮੱਗਰੀ ਡਾਇਨਾਮਿਕ ਤੌਰ 'ਤੇ ਉਸ ਭਾਸ਼ਾ ਵਿੱਚ ਬਦਲ ਜਾਵੇਗੀ।
ਸੰਸਕਰਣ:
1.0
ਪ੍ਰਕਾਸ਼ਿਤ ਕੀਤੇ ਜਾਣ ਦੀ ਮਿਤੀ:
13/9/2010
ਫ਼ਾਈਲ ਦਾ ਨਾਮ:
LIP_pa-IN-32bit.mlc
LIP_pa-IN-64bit.mlc
ਫ਼ਾਈਲ ਦਾ ਆਕਾਰ:
3.0 MB
4.8 MB
Windows ਭਾਸ਼ਾ ਇੰਟਰਫੇਸ ਪੈਕ (LIP) Windows ਦੇ ਬਹੁਤ ਵਿਆਪਕ ਰੂਪ ਵਿੱਚ ਉਪਯੋਗ ਕੀਤੇ ਜਾਂਦੇ ਖੇਤਰਾਂ ਦਾ ਇੱਕ ਅੰਸ਼ਕ ਅਨੁਵਾਦਤ ਵਰਜ਼ਨ ਪ੍ਰਦਾਨ ਕਰਦਾ ਹੈ। LIP ਨੂੰ ਸਥਾਪਤ ਕਰਨ ਤੋਂ ਬਾਅਦ, ਵਿਜ਼ਾਰਡਸ, ਸੰਵਾਦ ਬਾਕਸਿਜ਼, ਮੀਨੂਜ਼, ਅਤੇ ਮੱਦਦ ਅਤੇ ਸਮਰੱਥਨ ਦੇ ਅੰਦਰ ਦੀ ਸਮੱਗਰੀ ਨੂੰ LIP ਭਾਸ਼ਾ ਵਿਚ ਪ੍ਰਦਰਸ਼ਤ ਕੀਤਾ ਜਾਏਗਾ। ਉਹ ਸਮੱਗਰੀ ਜਿਸ ਦਾ ਅਨੁਵਾਦ ਨਹੀਂ ਕੀਤਾ ਗਿਆ ਹੈ Windows 7 ਦੀ ਮੂਲ ਭਾਸ਼ਾ ਵਿਚ ਹੋਵੇਗੀ। ਉਦਾਹਰਣ ਦੇ ਤੌਰ ਤੇ, ਜੇਕਰ ਤੁਸੀਂ Windows 7 ਦਾ ਇਕ ਸਪੈਨਿਸ਼ ਵਰਜ਼ਨ ਖਰੀਦਿਆ ਹੈ, ਅਤੇ ਇਕ ਕੈਟਲਨ LIP ਸਥਾਪਤ ਕੀਤਾ ਹੈ, ਕੁਝ ਸਮੱਗਰੀ ਸਪੈਨਿਸ਼ ਭਾਸ਼ਾ ਵਿਚ ਰਹੇਗੀ। ਤੁਸੀਂ ਇਕ ਇਕੱਲੀ ਮੂਲ ਭਾਸ਼ਾ ਉੱਤੇ ਇਕ ਤੋਂ ਜ਼ਿਆਦਾ LIP ਸਥਾਪਤ ਕਰ ਸਕਦੇ ਹੋ। Windows LIPs ਨੂੰ ਸਾਰੇ Windows 7 ਦੇ ਸੰਸਕਰਣਾਂ ਵਿਚ ਸਥਾਪਤ ਕੀਤਾ ਜਾ ਸਕਦਾ ਹੈ।ਸਮਰਥਿਤ ਓਪਰੇਟਿੰਗ ਸਿਸਟਮ
Windows 7
- Microsoft Windows 7
- Windows 7 ਦੀ ਜ਼ਰੂਰੀ ਮੂਲ ਭਾਸ਼ਾ ਦੀ ਸਥਾਪਨਾ: ਅੰਗਰੇਜ਼ੀ
- ਡਾਉਨਲੋਡ ਲਈ 4.63 Mb ਫਰੀ ਸਪੇਸ
- ਸੈਟਅਪ ਲਈ 15 Mb ਫਰੀ ਸਪੇਅਸ
- ਚੇਤਾਵਨੀ: ਜੇਕਰ ਤੁਹਾਡੇ ਕੋਲ BitLocker ਏਨਕ੍ਰਿਪਸ਼ਨ ਸਮਰੱਥ ਹੈ, ਤਾਂ ਕਿਰਪਾ ਕਰਕੇ LIP ਸਥਾਪਤ ਕਰਨ ਤੋਂ ਪਹਿਲਾਂ ਇਸਨੂੰ ਮੁਅੱਤਲ ਕਰ ਦਿਉ। Control Panel ਨੂੰ ਖੋਲ੍ਹੋ, System and Security, ਫਿਰ BitLocker Drive Encryption ਨੂੰ ਚੁਣੋ। Suspend Protection ਉੱਤੇ ਕਲਿੱਕ ਕਰੋ।
ਕਿਉਂਕਿ Windows 7 LIP ਦੇ 32-ਬਿੱਟ ਅਤੇ 64-ਬਿੱਟ ਵਰਜ਼ਨਾਂ ਲਈ ਅਲੱਗ ਅਲੱਗ ਡਾਉਨਲੋਡ ਹਨ, ਇਸਲਈ ਤੁਹਾਡੇ ਡਾਉਨਲੋਡ ਸਟਾਰਟ ਕਰਨ ਤੋਂ ਪਹਿਲਾਂ, ਤੁਹਾਨੂੰ ਇਹ ਸੁਨਿਸ਼ਚਤ ਕਰਨਾ ਪਏਗਾ ਕਿ Windows 7 ਦੇ ਕਿਹੜੇ ਵਰਜ਼ਨ ਨੂੰ ਤੁਸੀਂ ਸਥਾਪਤ ਕੀਤਾ ਹੈ: ਇੱਥੇ ਇਹ ਦੱਸਦੇ ਹਾਂ ਕਿ ਕਿਵੇਂ ਸੁਨਿਸ਼ਚਤ ਕਰਨਾ ਹੈ ਕਿ Windows 7 ਦੇ ਕਿਹੜੇ ਵਰਜ਼ਨ ਨੂੰ ਤੁਸੀਂ ਸਥਾਪਤ ਕੀਤਾ ਹੈ:
Start ਬਟਨ ਉੱਤੇ ਕਲਿੱਕ ਕਰੋ ਉਸਤੋਂ ਬਾਅਦ ਕੰਪਿਊਟਰ ਉੱਤੇ ਸੱਜੇ-ਕਲਿੱਕ ਕਰੋ ਅਤੇ ਵਿਸ਼ੇਸ਼ Properties ਨੂੰ ਚੁਣੋ । ਇਸ ਨਾਲ ਤੁਹਾਡੇ ਕੰਪਿਊਟਰ ਬਾਰੇ ਮੁਢਲੀ ਜਾਣਕਾਰੀ ਪ੍ਰਾਪਤ ਹੋ ਜਾਏਗੀ।
ਸਿਸਟਮ ਪ੍ਰਕਾਰ ਬਾਬਤ ਦੇਖਣ ਲਈ ਸਿਸਟਮ ਉਪਵਿਭਾਗ ਵਿਚ ਦੇਖੋ। ਇਸ ਦੁਆਰਾ ਸੰਕੇਤ ਮਿਲ ਜਾਏਗਾ ਕਿ ਤੁਹਾਡਾ Windows 7 ਔਪਰੇਟਿੰਗ ਸਿਸਟਮ ਇਕ 32-ਬਿੱਟ ਔਪਰੇਟਿੰਗ ਸਿਸਟਮ ਹੈ ਜਾਂ ਇਹ ਇਕ 64-ਬਿੱਟ ਔਪਰੇਟਿੰਗ ਸਿਸਟਮ ਹੈ।
32-ਬਿਟ ਵਰਜ਼ਨ ਸਥਾਪਿਤ ਕਰਨ ਦੇ ਲਈ, ਤੁਸੀਂ ਦੋਵਾਂ ਵਿੱਚੋਂ ਇੱਕ ਕਰ ਸਕਦੇ ਹੋ:
- ਡਾਉਨਲੋਡ ਬਟਨ ਕਲਿਕ ਕਰੋ, ਫਿਰ LIP ਸਥਾਪਿਤ ਕਰਨ ਦੇ ਲਈ Open ਤੇ ਕਲਿਕ ਕਰੋ
- ਡਾਉਨਲੋਡ ਬਟਨ ਕਲਿਕ ਕਰੋ
- ਫਾਈਲ ਨੂੰ ਤੁਹਾਡੇ ਕੰਪਿਊਟਰ ਤੇ ਸੁਰੱਖਿਅਤ ਕਰਨ ਦੇ ਲਈ Save ਤੇ ਕਲਿਕ ਕਰੋ,
- ਡਾਉਨਲੋਡ ਕੀਤੀ ਫਾਈਲ ਤੇ ਨੇਵੀਗੇਟ ਕਰੋ ਅਤੇ LIP ਸਥਾਪਿਤ ਕਰਨ ਦੇ ਲਈ ਉਸ 'ਤੇ ਡਬਲ-ਕਲਿਕ ਕਰੋ
ਜਾਂ
64-ਬਿਟ ਵਰਜ਼ਨ ਸਥਾਪਿਤ ਕਰਨ ਦੇ ਲਈ, ਤੁਹਾਨੂੰ ਉੱਤੇ ਦੱਸਿਆ ਗਿਆ 2 ਵਿਕਲਪ ਦਾ ਉਪਯੋਗ ਕਰਨਾ ਚਾਹੀਦਾ ਹੈ।